ਅੰਮ੍ਰਿਤਸਰ - ਝੁਬਾਲ ਨਿਵਾਸੀ ਗੁਰਮੀਤ ਸਿੰਘ ਨੇ ਪੰਜਾਬ ਦੇ ਮੁਖ ਮੰਤਰੀ ਸ੍ਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਸ੍ਰ ਅਰਵਿੰਦ ਕੇਜਰੀਵਾਲ ਦੀ ਸ੍ਰੀ ਦਰਬਾਰ ਸਾਹਿਬ ਆਮਦ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਮੁੱਦਾ ਚੁੱਕਿਆ। ਅੱਜ ਮੁਖ ਮੰਤਰੀ ਸ੍ਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦਜਦ ਸ੍ਰੀ ਦਰਬਾਰ ਸਾਹਿਬ ਦਰ਼ਸਨ ਕਰਨ ਲਈ ਆਏ ਤਾਂ ਝੁਬਾਲ ਨਿਵਾਸੀ ਗੁਰਮੀਤ ਸਿੰਘ ਨਾਮਕ ਇਕ ਵਿਅਕਤੀ ਜੋ ਕਿ ਗਲ ਵਿਚ ਫਲੇਕਸ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਾਰੇ ਅਵਾਜ ਬੁਲੰਦ ਕਰ ਰਿਹਾ ਸੀ ਨੂੰ ਅੰਮ੍ਰਿਤਸਰ ਪੁਲੀਸ ਨੇ ਹਿਰਾਸਤ ਵਿਚ ਲਿਆ। ਗੁਰਮੀਤ ਸਿੰਘ ਆਪਣੇ ਗਲ ਵਿਚ ਇਕ ਫਲੈਕਸ ਪਾ ਕੇ ਪ੍ਰਦਰਸ਼ਨ ਕਰ ਰਿਹਾ ਸੀ, ਜਿਸ ਤੇ ਲਿਿਖਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੱਦੈ ਤੇ ਜਿਸ ਨੇ ਵੀ ਰਾਜਨੀਤੀ ਕੀਤੀ ਉਸ ਦਾ ਨਾ ਕੁਝ ਰਿਹਾ ਤੇ ਨਾ ਹੀ ਰਹਿਣਾ ਹੈ। ਜਿਵੇ ਹੀ ਮੁਖ ਮੰਤਰੀ ਦਾ ਕਾਫਲਾ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਗਿਆ ਤਾਂ ਗੁਰਮੀਤ ਸਿੰਘ ਨਾਮਕ ਇਸ ਵਿਅਕਤੀ ਨੂੰ ਸ੍ਰੀ ਦਰਬਾਰ ਸਾਹਿਬ ਪਲਾਜਾ ਤੋ ਅਧਿਕਾਰੀਆਂ ਨੇ ਫੜ ਲਿਆ। ਉਕਤ ਨੂੰ ਡੀ ਐਸ ਪੀ ਜਸਪਾਲ ਸਿੰਘ ਬਹੋੜੂ ਤੇ ਹੋਰ ਅਧਿਕਾਰੀਆਂ ਨੇ ਘੇਰ ਕੇ ਗਲਿਆਰਾ ਚੌਂਕੀ ਲਿਆਂਦਾ।ਜਿਥੇ ਖ਼ਬਰ ਲਿਖੇ ਜਾਣ ਤਕ ਗੁਰਮੀਤ ਸਿੰਘ ਕੋਲੋ ਪੁੱਛਗਿਛ ਜਾਰੀ ਸੀ।